ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇੱਕ ਵਿਸ਼ਾਲ ਪਰਿਵਾਰ ਹੈ ਜੋ ਕਿ ਸਧਾਰਨ ਸਰਦੀ ਜੁਖਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇਂ ਕਿ ਮਿਡਲ ਈਸਟ ਰੇਸਪਾਈਰੇਟਰੀ ਸਿੰਡਰੋਮ (MERS) ਅਤੇ ਸੈਵਰ ਐਕਿਊਟ ਸਿੰਡਰੋਮ (SARS) ਤੱਕ ਦੀ ਬਿਮਾਰੀ ਦਾ ਕਾਰਨ ਬਣਦੇ ਹਨ।
ਇੱਕ ਨਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਪਛਾਣ ਵੁਹਾਨ, ਚੀਨ ਵਿੱਚ 2019 ਵਿੱਚ ਹੋਈ ਸੀ। ਇਹ ਇਕ ਨਵਾਂ ਕੋਰੋਨਾ ਵਾਇਰਸ ਹੈ ਜਿਸ ਦੀ ਪਹਿਲਾਂ ਇਨਸਾਨਾਂ ਵਿਚ ਪਛਾਣ ਨਹੀਂ ਕੀਤੀ ਗਈ ਸੀ।
ਇਹ ਕੋਰਸ ਕੋਵਿਡ-19 ਅਤੇ ਸਾਹ ਦੇ ਉੱਭਰ ਰਹੇ ਵਾਇਰਸਾਂ ਪ੍ਰਤੀ ਸਧਾਰਨ ਜਾਣ-ਪਹਿਚਾਣ ਕਰਵਾਉਂਦਾ ਹੈ ਅਤੇ ਇਹ ਕੋਰਸ ਜਨਤਕ ਸਿਹਤ ਪੇਸ਼ੇਵਰਾਂ, ਘਟਨਾ ਪ੍ਰਬੰਧਕਾਂ ਤੇ ਸੰਯੁਕਤ ਰਾਸ਼ਟਰ, ਅੰਤਰ ਰਾਸ਼ਟਰੀ ਸੰਸਥਾਵਾਂ ਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਕੰਮ ਕਰਦੇ ਕਰਮਚਾਰੀਆਂ ਲਈ ਹੈ।
ਪਦਾਰਥਕ ਢਾਂਚੇ ਦੀ ਰਚਨਾ ਉਪਰੰਤ ਬਿਮਾਰੀ ਦਾ ਸਰਕਾਰੀ ਨਾਮਕਰਨ ਕੀਤਾ ਗਿਆ ਹੈ, ਕਿਤੇ ਵੀ nCoV ਦਾ ਜ਼ਿਕਰ COVID-19 ਦਾ ਸੰਕੇਤ ਕਰਦਾ ਹੈ, ਭਾਵ ਹਾਲ ਹੀ ਵਿੱਚ ਲੱਭੇ ਗਏ ਕੋਰੋਨਾ ਵਾਇਰਸ ਕਾਰਨ ਹੋਈ ਛੂਤ ਦੀ ਬਿਮਾਰੀ ।
ਕਿਰਪਾ ਕਰਕੇ ਨੋਟ ਕਰੋ ਕਿ ਇਸ ਕੋਰਸ ਦੀ ਸਮੱਗਰੀ ਨੂੰ ਵਰਤਮਾਨ ਵਿੱਚ ਸਭ ਤੋਂ ਤਾਜ਼ਾ ਮਾਰਗਦਰਸ਼ਨ ਨੂੰ ਦਰਸਾਉਣ ਲਈ ਸੋਧਿਆ ਜਾ ਰਿਹਾ ਹੈ। ਤੁਸੀਂ ਹੇਠਾਂ ਦਿੱਤੇ ਕੋਰਸਾਂ ਵਿੱਚ ਕੁਝ COVID-19-ਸਬੰਧਤ ਵਿਸ਼ਿਆਂ 'ਤੇ ਅੱਪਡੇਟ ਕੀਤੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ:
ਟੀਕਾਕਰਨ: COVID-19 ਵੈਕਸੀਨ ਚੈਨਲ
IPC ਉਪਾਅ: [ਆਈਪੀਸੀ ਲਈ ਕੋਵਿਡ-19
ਐਂਟੀਜੇਨ ਰੈਪਿਡ ਡਾਇਗਨੌਸਟਿਕ ਟੈਸਟਿੰਗ: 1) SARS-CoV-2 ਐਂਟੀਜੇਨ ਰੈਪਿਡ ਡਾਇਗਨੌਸਟਿਕ ਟੈਸਟਿੰਗ; 2) SARS-CoV-2 ਐਂਟੀਜੇਨ RDT ਲਾਗੂ ਕਰਨ ਲਈ ਮੁੱਖ ਵਿਚਾਰ